International

ਅਮਰੀਕਾ ਵਿਚ ਸਿੱਖ ਧਰਮਗੁਰੂ ਤੇ ਹਮਲਾ, ਮੁਲਜ਼ਮ ਗ੍ਰਿਫਤਾਰ

ਨਿਊਯਾਰਕ , ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸਿੱਖ ਧਰਮਗੁਰੂ ਨੂੰ ਮੁਸਲਮਾਨ ਸਮਝ ਕੇ ਉਨ੍ਹਾਂ ‘ਤੇ ਗਰਮ ਕਾਫੀ ਸੁੱਟਣ ਅਤੇ ਉਨ੍ਹਾਂ ਨੂੰ ਮੁੱਕਾ ਮਾਰਨ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁੱਧ ਨਫਰਤੀ ਅਪਰਾਧ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੀਡੀਆ ਵਿਚ ਆਈ ਇਕ ਖਬਰ ਮੁਤਾਬਕ ਇਹ ਜਾਣਕਾਰੀ ਦਿੱਤੀ ਗਈ ਹੈ। ਸੈਕਰਾਮੈਂਟੋ ਬੀਜ ਦੀ ਇਕ ਖਬਰ ਮੁਤਾਬਕ ਮੁਲਜ਼ਮ ਦੀ ਪਛਾਣ ਜਾਨ ਕ੍ਰੈਨ ਵਜੋਂ ਹੋਈ ਹੈ।ਮੈਰਿਸਵਿਲੇ ਵਿਚ ਬੁੱਧਵਾਰ ਦੁਪਹਿਰ ਤਕਰੀਬਨ ਦੋ ਵਜੇ ਮੁਲਜ਼ਮ ਨੇ ਸਿੱਖ ਧਰਮਗੁਰੂ ‘ਤੇ ਪਹਿਲਾਂ ਤਾਂ ਗਰਮ ਕਾਫੀ ਸੁੱਟੀ ਅਤੇ ਫਿਰ ਉਨ੍ਹਾਂ ਨੂੰ ਮੁੱਕਾ ਮਾਰਿਆ। ਮੈਰਿਸਵਿਲੇ ਪੁਲਸ ਵਿਭਾਗ ਮੁਤਾਬਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਮੁਤਾਬਕ ਕ੍ਰੈਨ ਨੇ ਸਿੱਖ ਧਰਮਗੁਰੂ ‘ਤੇ ਹਮਲਾ ਕਰਨ ਦੀ ਗੱਲ ਕਬੂਲ ਕਰ ਲਈ ਹੈ ਅਤੇ ਉਸ ਨੇ ਦੱਸਿਆ ਕਿ ਉਹ ਮੁਸਲਮਾਨਾਂ ਨਾਲ ਨਫਰਤ ਕਰਦਾ ਹੈ। ਉਸ ਨੇ ਧਰਮਗੁਰੂ ‘ਤੇ ਇਸ ਲਈ ਹਮਲਾ ਕੀਤਾ ਕਿਉਂਕਿ ਉਸ ਨੂੰ ਲੱਗਾ ਸੀ ਕਿ ਉਹ ਮੁਸਲਮਾਨ ਹਨ।

Show More

Related Articles

Leave a Reply

Your email address will not be published. Required fields are marked *

Close