Entertainment

‘ਰੱਬ ਦਾ ਰੇਡੀਓ-2’ ਨੂੰ ਸਰਬੋਤਮ ਪੰਜਾਬੀ ਫ਼ਿਲਮ ਦਾ ਕੌਮੀ ਇਨਾਮ

ਨਵੀਂ ਦਿੱਲੀ- 67ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਕੱਲ੍ਹ ਐਲਾਨ ਕਰ ਦਿੱਤਾ ਗਿਆ, ਜਿਸ ‘ਚ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਨੂੰ ਫ਼ਿਲਮ ‘ਮਣੀਕਰਣਿਕ’ ਅਤੇ ‘ਪੰਗਾ’ ‘ਚ ਉਸਦੇ ਰੋਲ ਲਈ ਸਰਬੋਤਮ ਅਦਾਕਾਰਾ ਦਾ ਇਨਾਮਦਿੱਤਾ ਗਿਆ ਹੈ। ਪੰਜਾਬੀ ਫਿਲਮਾਂ `ਚ ‘ਰੱਬ ਦਾ ਰੇਡੀਓ-2’ ਅਤੇ ਹਿੰਦੀ ‘ਚ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ‘ਛਿਛੋਰੇ’ ਨੂੰ ਸਰਬੋਤਮ ਫ਼ਿਲਮ ਇਨਾਮ ਲਈ ਚੁਣਿਆ ਗਿਆ। ਮਨੋਜ ਵਾਜਪਾਈ ਅਤੇ ਧਨੁਸ਼ ਨੂੰ ਕ੍ਰਮਵਾਰ ‘ਭੌਂਸਲੇ’ ਅਤੇ ‘ਅਸੁਰਾਨ’ ਫਿਲਮਾਂ ਲਈ ਬਿਹਤਰੀਨ ਅਦਾਕਾਰ ਐਲਾਨਿਆ। ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਮਲਿਆਲਮ ਫ਼ਿਲਮ ‘ਮਾਰਾਕਰ- ਅਰਬੀਕਾਦਾਲਿੰਟ ਸਿਮਹਾਮ’ ਨੂੰ ਬੈਸਟ ਫੀਚਰ ਫ਼ਿਲਮ ਐਲਾਨਿਆ ਗਿਆ ਅਤੇ ਸੰਜੇ ਪੂਰਨ ਸਿੰਘ ਨੂੰ ਹਿੰਦੀ ਫ਼ਿਲਮ ‘ਬਹੱਤਰ ਹੂਰਾਂ’ ਲਈ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਦਿੱਤਾ ਗਿਆ।
ਇਸ ਦੌਰਾਨ ਰਾਸ਼ਟਰੀ ਫ਼ਿਲਮ ਐਵਾਰਡਬੋਰਡ ਦੇ ਪ੍ਰਧਾਨ ਐਨ ਚੰਦਰ ਨੇ ਕਿਹਾ ਕਿ ਉਨ੍ਹਾਂ ਨੇ ਫ਼ਿਲਮ ਨੂੰ ਇਨਾਮ ਦੇਣ ਦਾ ਨਿਰਣਾ ਭਗਵਾਨ ਦੇ ਤੌਰ ‘ਤੇ ਨਹੀਂ, ਮਾਪਿਆਂ ਵਾਂਗ ਲਿਆ। ਸਮਾਜਿਕ ਫ਼ਿਲਮਾਂ ਦੀ ਸ਼੍ਰੇਣੀ ‘ਚ ਮਰਾਠੀ ਫ਼ਿਲਮ ‘ਆਨੰਦੀ ਗੋਪਾਲ’ ਨੂੰ ਸਰਬੋਤਮ ਫ਼ਿਲਮ ਦਾ ਪੁਰਸਕਾਰ ਦਿੱਤਾ ਗਿਆ। ਰਾਸ਼ਟਰੀ ਏਕਤਾ ਲਈ ਨਰਗਿਸ ਦੱਤ ਪੁਰਸਕਾਰ ‘ਤਾਜਮਹੱਲ’ ਨੂੰ ਦਿੱਤਾ ਗਿਆ ਅਤੇ ਸਭ ਤੋਂ ਵੱਧ ਪਸੰਦੀਦਾ ਤੇ ਬਿਹਤਰੀਨ ਮਨੋਰੰਜਕ ਫ਼ਿਲਮ ਦੀ ਸ਼੍ਰੇਣੀ ‘ਚ ਸਰਬੋਤਮ ਫ਼ਿਲਮ ਦਾ ਪੁਰਸਕਾਰ ਤੇਲਗੂ ਫ਼ਿਲਮ ਮਹਾਰਸ਼ੀ ਨੂੰ ਦਿੱਤਾ ਗਿਆ। ਇੰਦਰਾ ਗਾਂਧੀ ਪੁਰਸਕਾਰ ਪਹਿਲੀ ਮਲਿਆਲੀ ਫ਼ਿਲਮ ‘ਹੇਲਨ’ ਨੂੰ ਦਿੱਤਾ ਗਿਆ, ਜਿਸ ਦਾ ਨਿਰਦੇਸ਼ਨ ਐਮ ਜੇਵੀਅਰ ਨੇ ਕੀਤਾ ਹੈ।

Show More

Related Articles

Leave a Reply

Your email address will not be published. Required fields are marked *

Close