Punjab
ਚਰਨਜੀਤ ਸ਼ਰਮਾ ਤੇ ਦੋ ਹੋਰ ਪੁਲਿਸ ਅਫ਼ਸਰਾਂ ਵੱਲੋਂ ਹਾਈ ਕੋਰਟ ’ਚ ਅਪੀਲ
ਚਰਨਜੀਤ ਸ਼ਰਮਾ ਤੇ ਦੋ ਹੋਰ ਪੁਲਿਸ ਅਫ਼ਸਰਾਂ ਵੱਲੋਂ ਹਾਈ ਕੋਰਟ ’ਚ ਅਪੀਲ

–– ਮਾਮਲਾ ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਦਾ
ਫ਼ਰੀਦਕੋਟ, ਸਾਲ 2015 ਦੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਇਕਹਿਰੇ (ਸਿੰਗਲ) ਬੈਂਚ ਦੇ ਫ਼ੈਸਲੇ ਵਿਰੁੱਧ ਪੰਜਾਬ ਪੁਲਿਸ ਦੇ ਅਧਿਕਾਰੀਆਂ ਚਰਨਜੀਤ ਸਿੰਘ ਸ਼ਰਮਾ (ਮੋਗਾ ਦੇ ਸਾਬਕਾ ਐੱਸਐੱਸਪੀ), ਅਮਰਜੀਤ ਸਿੰਘ (ਸਬ–ਇੰਸਪੈਕਟਰ) ਤੇ ਪ੍ਰਦੀਪ ਸਿੰਘ (ਇੰਸਪੈਕਟਰ) ਨੇ ਅੱਜ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਕੋਲ ਆਪਣੀ ਅਪੀਲ ਦਾਖ਼ਲ ਕਰ ਦਿੱਤੀ ਹੈ। ਪਰ ਹਾਈ ਕੋਰਟ ਰਜਿਸਟ੍ਰੀ ਦੇ ਇਤਰਾਜ਼ਾਂ ਕਾਰਨ ਇਹ ਮਾਮਲਾ ਅੱਜ ਵਾਪਸ ਲੈ ਲਿਆ ਗਿਆ ਤੇ ਹੁਣ ਇਹ ਅਧਿਕਾਰੀ ਭਲਕੇ ਆਪਣੀਆਂ ਦਲੀਲਾਂ ਦਾਖ਼ਲ ਕਰਨਗੇ।ਇਸ ਤੋਂ ਪਹਿਲਾਂ ਜਸਟਿਸ ਰਾਜਨ ਗੁਪਤਾ ਦੀ ਅਗਵਾਈ ਹੇਠਲੇ ਸਿੰਗਲ ਬੈਂਚ ਨੇ ਜਸਟਿਸ (ਸੇਵਾ–ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਖ਼ਾਰਜ ਕਰ ਦਿੱਤੀਆਂ ਸਨ। ਉਨ੍ਹਾਂ ਪਟੀਸ਼ਨਾਂ ਵਿੱਚ ਇਸ ਮਾਮਲੇ ਦੀ ਜਾਂਚ ਸੀਬੀਆਈ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ।
ਸਿੰਗਲ ਬੈਂਚ ਨੇ ਹਦਾਇਤ ਜਾਰੀ ਕੀਤੀ ਸੀ ਕਿ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਗਈ ‘ਵਿਸ਼ੇਸ਼ ਜਾਂਚ ਟੀਮ’ (SIT – Special Invistigation Team) ਹੀ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰੇ।
ਸੂਤਰਾਂ ਮੁਤਾਬਕ ਇਸ ਮਾਮਲੇ ਦੇ ਹੁਣ ਦਲੀਲਾਂ ਪੇਸ਼ ਕਰਨ ਲਈ ਸ਼ੁੱਕਰਵਾਰ ਜਾਂ ਸੋਮਵਾਰ ਨੂੰ ਸੂਚੀਬੱਧ ਹੋਣ ਦੀ ਸੰਭਾਵਨਾ ਹੈ।