Canada

ਭਾਰਤ ਵਿਚ ਕਰੋਨਾ ਮਹਾਮਾਰੀ ਕਾਰਨ ਮਚੀ ਤਬਾਹੀ ਤੋਂ ਕੈਲਗਰੀ ਦੇ ਲੋਕ ਭਾਰਤ ਰਹਿੰਦੇ ਆਪਣੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਫਿਕਰ ਵਿਚ ਦੁਖੀ

ਕੈਲਗਰੀ( ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕ ਇੰਡੀਆ ਵਿਚ ਕਰੋਨਾ ਕਾਰਨ ਮਚੀ ਤਬਾਹੀ ਤੋਂ ਬਹੁਤ ਦੁਖੀ ਹਨ ਅਤੇ ਉਨ੍ਹਾਂ ਅੰਦਰ ਆਪਣੇ ਪਰਿਵਾਰ ਦੀ ਸਿਹਤ ਪ੍ਰਤੀ ਕਾਫੀ ਚਿੰਤਾ ਪਾਈ ਜਾ ਰਹੀ ਹੈ। ਭਾਰਤ ਵਿਚ ਬੀਤੇ ਬੁੱਧਵਾਰ ਨੂੰ 3 ਲੱਖ ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਅਤੇ ਪਿਛਲੇ 24 ਘੰਟਿਆਂ ਵਿਚ 4200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਭਾਰਤ ਤੋਂ ਕੈਨੇਡਾ ਆ ਕੇ ਵਸੇ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਤਬਾਹੀ ਦੇ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ਵਿਚ ਦੇਖ ਕੇ ਬਹੁਤ ਚਿੰਤਾ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਇੰਡੀਆ ਵਿਚ ਇਸ ਵੇਲੇ ਸੰਕਟ ਵਿਚ ਹਨ। ਕੈਲਗਰੀ ਨਿਵਾਸੀ ਜਸਵਿੰਦਰ ਸਿੰਘ ਵਿਰਦੀ ਨੇ ਦੱਸਿਆ ਕਿ ਭਾਰਤ ਵਿਚ ਆਕਸੀਜ਼ਨ ਦੀ ਕਮੀ ਕਾਰਨ ਲੋਕ ਮਰ ਰਹੇ ਹਨ। ਜੋ ਲੋਕ ਹਸਪਤਾਲ ਜਾ ਰਹੇ ਹਨ ਉਹ ਵਾਪਸ ਨਹੀਂ ਆ ਰਹੇ ਹਨ। ਹਸਪਤਾਲਾਂ ਵਿਚ ਬੈੱਡ, ਦਵਾਈਆਂ ਅਤੇ ਆਕਸੀਜ਼ਨ ਦੀ ਕਮੀ ਹੈ ਜਿਸ ਕਾਰਨ ਭਾਰਤ ਦੇ ਲੋਕ ਸ਼ੋਸ਼ਲ ਮੀਡੀਆ ’ਤੇ ਮਦਦ ਦੀ ਅਪੀਲ ਵੀ ਕਰ ਰਹੇ ਹਨ ਅਤੇ ਸਾਰੀ ਦੁਨੀਆਂ ਤੋਂ ਭਾਰਤ ਨੂੰ ਔਖੀ ਘੜੀ ਵਿਚ ਮਦਦ ਵੀ ਮਿਲ ਰਹੀ ਹੈ।
ਵਿਰਦੀ ਨੇ ਦੱਸਿਆ ਕਿ ਉਹ ਇਨ੍ਹਾਂ ਹਾਲਾਤਾਂ ਨੂੰ ਦੇਖ ਕੇ ਬਹੁਤ ਦੁਖੀ ਅਤੇ ਮਜ਼ਬੂਰ ਮਹਿਸੂਸ ਕਰ ਰਹੇ ਹਨ। ਭਾਰਤ ਵਿਚ ਰਹਿੰਦੇ ਉਨ੍ਹਾਂ ਦੀ 63 ਸਾਲਾ ਮਾਂ ਅਤੇ 46 ਸਾਲਾ ਚਚੇਰਾ ਭਰਾ ਦੋਹਾਂ ਦੀ ਬੀਤੇ ਹਫਤੇ ਕੋਵਿਡ-19 ਕਾਰਨ ਮੌਤ ਹੋ ਗਈ। ਭਾਰਤ ਵਿਚ ਕੋਵਿਡ-19 ਦੇ ਮਾਮਲਿਆਂ ਦੀ ਕੁਲ ਗਿਣਤੀ 23 ਮਿਲੀਅਨ ਪਾਰ ਕਰ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close