Sports

ਭਾਰਤੀ ਖਿਡਾਰਨ ਸਮ੍ਰਿੱਧੀ ਮੰਧਾਨਾ ਬਣੀ ਦੁਨੀਆ ਦੀ ਨੰਬਰ–1 ਬੱਲੇਬਾਜ਼

ਨਿਊਜ਼ੀਲੈਂਡ ਖਿਲਾਫ਼ ਤਿੰਨ ਮੈਂਚਾਂ ਦੀ ਵਨਡੇ ਲੜੀ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦੀ ਸਲਾਮੀ ਬੱਲੇਬਾਜ਼ ਸਮ੍ਰਿੱਧੀ ਮੰਧਾਨਾ ਵਨਡੇ ਰੈਂਕਿੰਗ ਚ ਦੁਨੀਆ ਦੀ ਨੰਬਰ–1 ਬੱਲੇਬਾਜ਼ ਬਣ ਗਈ ਹਨ। ਮੰਧਾਨਾ ਨੇ ਨਿਊਜ਼ੀਲੈਂਡ ਖਿਲਾਫ਼ ਲੜੀ ਚ ਆਪਣੇ ਹੁਣ ਤਾ ਚੌਥਾਂ ਸੈਂਕੜਾ ਮਾਰਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਨਾਬਾਦ 90 ਰਨ ਬਣਾਏ। ਜਿਸਦੀ ਬਦੌਲਤ ਭਾਰਤ ਨੇ ਇਹ ਵਨਡੇ ਮੈਚ ਦੀ ਲੜੀ 2–1 ਨਾਲ ਆਪਣੇ ਨਾਂ ਕਰ ਲਈ ਸੀ।ਦੱਸਣਯੋਗ ਹੈ ਕਿ ਮੁੰਬਈ ਦੀ ਰਹਿਣ ਵਾਲੀ ਸਮ੍ਰਿੱਧੀ ਮੰਧਾਨਾ ਆਪਣੀ ਇਸ ਪ੍ਰਾਪਤੀ ਨਾਲ ਆਈਸੀਸੀ ਦੀ ਤਾਜ਼ਾ ਰੈਕਿੰਗ ਚ ਤਿੰਨ ਸਥਾਨਾਂ ਦੀ ਛਾਲ ਮਾਰ ਕੇ ਸਿਖਰ ਤੇ ਪੁੱਜ ਗਈ ਹਨ। ਸਮ੍ਰਿੱਧੀ ਹੁਣ ਵਨਡੇ ਰੈਂਕਿੰਗ ਚ ਆਸਟ੍ਰੇਲੀਆ ਦੀ ਐਲਿਸ ਪੈਰੀ ਅਤੇ ਮੈਗ ਲੈਨਿੰਗ ਤੋਂ ਉਪਰ ਪੁੱਜ ਗਈ ਹਨ ਜਿਹੜੀਆਂ ਕਿ ਕ੍ਰਮਵਾਰ ਦੂਜੇ ਅਤੇ ਤੀਜੇ ਨੰਬਰ ਤੇ ਹਨ।

Show More

Related Articles

Leave a Reply

Your email address will not be published. Required fields are marked *

Close