International

‘ਖਸ਼ੋਗੀ ਕਤਲ ਨਾਲ ਕ੍ਰਾਊਨ ਪ੍ਰਿੰਸ ਦਾ ਸਬੰਧ ਨਹੀਂ’

ਰਿਆਦ— ਸਾਊਦੀ ਅਰਬ ਦੇ ਵਿਦੇਸ਼ ਰਾਜ ਮੰਤਰੀ ਅਦੇਲ ਅਲ ਜ਼ੁਬੇਰ ਨੇ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ‘ਚ ਕ੍ਰਾਊਨ ਪ੍ਰਿੰਸ ਦਾ ਸਬੰਧ ਹੋਣ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਇਸ ਨੂੰ ‘ਬੇਬੁਨਿਆਦ’ ਦੱਸਿਆ ਹੈ। ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।

ਸ਼੍ਰੀ ਜ਼ੁਬੇਰ ਨੇ ਖਸ਼ੋਗੀ ਦੀ ਹੱਤਿਆ ‘ਚ ਕ੍ਰਾਊਨ ਪ੍ਰਿੰਸ ਦੀ ਸ਼ੱਕੀ ਭੂਮਿਕਾ ਨੂੰ ਲੈ ਕੇ ਉਠਾਏ ਗਏ ਸਵਾਲਾਂ ਦੀ ਪ੍ਰਤੀਕਿਰਿਆ ‘ਚ ਇਹ ਗੱਲਾਂ ਕਹੀਆਂ। ਗੌਰਤਲਬ ਹੈ ਕਿ ਅਕਤੂਬਰ 2018 ‘ਚ ਤੁਰਕੀ ਦੇ ਇਸਤਾਂਬੁਲ ਸਥਿਤ ਸਾਊਦੀ ਦੂਤਘਰ ‘ਚ ਜਾਣ ਤੋਂ ਬਾਅਦ ਸ਼੍ਰੀ ਖਸ਼ੋਗੀ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧ ‘ਚ ਸਾਊਦੀ ਦੇ ਕਈ ਉੱਚ ਅਧਿਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close