Canada

ਕੈਨੇਡਾ: ਬ੍ਰਿਟਿਸ਼ ਕੋਲੰਬੀਆਂ ਵਿਚ ਬੇਕਾਬੂ ਹੋਈ ਮਾਲ ਗੱਡੀ, 3 ਮੌਤਾਂ

ਬ੍ਰਿਟਿਸ਼ ਕੋਲੰਬੀਆਂ ਦੇ ਫੀਲਡ ਕਸਬੇ ਵਿਚ ਪਹਾੜੀ ਇਲਾਕੇ ਵਿਚੋਂ ਤਿੱਖੀ ਢਲਾਣ ਤੋਂ ਲੰਘ ਰਹੀ ਇਕ ਮਾਲ ਗੱਡੀ ਦੇ ਆਚਾਨਕ ਬੇਕਾਬੂ ਹੋ ਜਾਣ ਕਾਰਨ ਗੱਡੀ ਲੀਹੋ ਲੱਥ ਗਈ ਤੇ ਉਸਦਾ ਇੰਜਨ ਕਿਕਿੰਗ ਹੌਰਸ ਨਦੀ ਵਿਚ ਡਿੱਗ ਗਿਆ ਤੇ ਮਾਲ ਗੱਡੀ ਦੇ ਬਾਕੀ ਡੱਬੇ ਵੀ ਇਕ ਦੂਜੇ ‘ਤੇ ਡਿੱਗਦੇ ਰਹੇ। ਜਿਸ ਕਾਰਨ ਕੈਨੇਡੀਅਨ ਪੈਸੇਫਿਕ ਰੇਲਵੇ ਲਿਮ. ਦੇ 3 ਮੁਲਾਜ਼ਮ ਮਾਰੇ ਗਏ।ਕੈਨੇਡੀਅਨ ਮੀਡੀਆ ਮੁਤਾਬਕ ਮਾਰੇ ਗਏ ਮੁਲਾਜ਼ਮਾਂ ਦੀ ਪਛਾਣ ਇੰਜੀਨੀਅਰ ਐਂਡਰਿਓ ਡੌਕਰੈੱਲ, ਡਿਲਨ ਪੈਰਾਡਿਸ ਅਤੇ ਟ੍ਰੇਨੀ ਡੈਨੀਅਲ ਬਲਮਰ ਵਜੋਂ ਹੋਈ ਹੈ। ਡੌਰਰੈੱਲ ਤੇ ਪੈਰਾਡਿਸ ਦੋਵਾਂ ਰੇਲਵੇ ਦੇ ਪੁਰਾਣੇ ਮੁਲਾਜ਼ਮ ਸਨ ਪਰ ਟ੍ਰੇਨੀ ਬਲਮਰ ਨੇ ਇਕ ਸਾਲ ਪਹਿਲਾਂ ਹੀ ਰੇਲਵੇ ਜੁਆਇਨ ਕੀਤੀ ਸੀ। ਇਹ ਹਾਦਸਾ ਕੈਲਗਰੀ ਤੋਂ 200 ਕਿਲੋਮੀਟਰ ਦੂਰ ਯੋਹੋ ਨੈਸ਼ਨਲ ਪਾਰਕ ਦੀਆਂ ਪਹਾੜੀਆਂ ਵਿਚ ਵਾਪਰੀਆ। ਸਾਰੀ ਗੱਡੀ ਅਨਾਜ ਨਾਲ ਭਰੀ ਹੋਈ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਾਤਾਵਰਣ ਮੰਤਰਾਲੇ ਮੁਤਾਬਕ ਮਾਲ ਗੱਡੀ ਦੇ 30 ਤੋਂ 40 ਡੱਬੇ ਪਲਟਣ ਕਾਰਨ ਆਲੇ-ਦੁਆਲੇ ਕੋਈ ਨੁਕਸਾਨ ਨਹੀਂ ਹੋਇਆ ਹੈ ਪਰ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਜਿਸ ਨਦੀ ਵਿਚ ਡੱਬੇ ਤੇ ਇੰਜਨ ਡਿੱਗਾ ਉਸ ਨੂੰ ਨੁਕਸਾਨ ਪੁੱਜਾ ਹੈ ਜਾਂ ਨਹੀਂ ਤੇ ਉਸ ਵਿਚ ਡੀਜ਼ਲ ਲੀਕ ਹੋਇਆ ਹੈ ਕਿ ਨਹੀਂ। ਕੈਨੇਡੀਅਨ ਪੈਸੇਫਿਕ ਰੇਲ ਦੇ ਬੁਲਾਰੇ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close