Canada

23ਵਾਂ ਗਦਰੀ ਬਾਬਿਆਂ ਦਾ ਮੇਲਾ ’ਚ ਇੰਦੂ ਗਾਬਾ ਨੂੰ ਵਲੰਟੀਅਰ ਐਵਾਰਡ ਦੇ ਨਾਲ ਕੀਤਾ ਜਾਵੇਗਾ ਸਨਮਾਨਤ

ਵਲੰਟੀਅਰ ਐਵਾਰਡ ਰਾਜਪਾਲ ਅਤੇ ਕਰਮਪਾਲ ਸਿੱਧੂ ਅਤੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਉਂਡੇਸ਼ਨ ਵੱਲੋਂ ਕਰਵਾਇਆ ਜਾਣ ਵਾਲਾ ਗਦਰੀ ਬਾਬਿਆਂ ਦਾ ਮੇਲਾ ਕੈਲਗਰੀ ਵਿਚ 4, 5 ਅਤੇ 6 ਅਗਸਤ ਨੂੰ ਪ੍ਰੇਰੀ ਵਿੰਡ ਦੀਆਂ ਖੁੱਲ੍ਹੀਆਂ ਗਰਾਉਂਡਾਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੇਲਾ ਕਮੇਟੀ ਵੱਲੋਂ ਨੇ ਦੱਸਿਆ ਕਿ ਇਸ ਸਾਲ 23ਵਾਂ ਵਲੰਟੀਅਰ ਐਵਾਰਡ ਦੇ ਨਾਲ ਇੰਦੂ ਗਾਬਾ ਨੂੰ ਸਨਮਾਨਤ ਕੀਤਾ ਜਾਵੇਗਾ। ਇਹ ਐਵਾਰਡ ਰਾਜਪਾਲ ਅਤੇ ਕਰਮਪਾਲ ਸਿੱਧੂ ਅਤੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਇੰਦੂ ਗਾਬਾ ਪਿਛਲੇ ਕਈ ਸਾਲਾਂ ਤੋਂ ਗਦਰੀ ਬਾਬਿਆਂ ਦਾ ਮੇਲਾ ਦੌਰਾਨ ‘ਤੀਆਂ ਦਾ ਮੇਲਾ’ ਵਿਚ ਉਹ ਬਹੁਤ ਵਧੀਆ ਸੇਵਾਵਾਂ ਨਿਭਾਉਂਦੀ ਹੈ ਜਿਸ ਕਾਰਨ ਕਮੇਟੀ ਨੇ ਉਨ੍ਹਾਂ ਨੂੰ ਇਸ ਸਾਲ ਇਸ ਐਵਾਰਡ ਦੇ ਨਾਲ ਸਨਮਾਨਤ ਕਰਨ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ।
ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਗਦਰੀ ਬਾਬਿਆਂ ਦਾ ਮੇਲਾ ਗਦਰੀ ਯੌਧਿਆਂ ਦੀ ਯਾਦ ਵਿਚ ਕਰਵਾਇਆ ਜਾਂਦਾ ਹੈ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਭਾਰਤੀਆਂ ਨੂੰ ਕੈਨੇਡਾ ’ਚ ਵੱਸਣ ਦਾ ਮੌਕਾ ਦਿਵਾਇਆ। ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਨੇ ਦੱਸਿਆ ਕਿ ਜੇਕਰ ਕੋਈ ਵੀ ਚਾਹਵਾਨ ਗਦਰੀ ਮੇਲਾ ’ਚ ਵਲੰਟੀਅਰ ਦੇ ਤੌਰ ’ਤੇ ਸੇਵਾ ਨਿਭਾਉਣ ਦਾ ਚਾਹਵਾਨ ਹੈ ਤਾਂ ਉਹ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਮੇਲਾ ਕਮੇਟੀ ਵੱਲੋਂ ‘ਖੁੱਲ੍ਹਾ ਅਖਾੜਾ’ ਵਾਲੇ ਦਿਨ ਵਲੰਟੀਅਰਸ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਚਾਹਵਾਨ ਪੰਜਾਬੀ ਇੰਡੋ ਫੈਸਟ ਗਦਰੀ ਮੇਲਾ ਫਾਊਂਡੇਸ਼ਨ ਦੀ ਟੀਮ ਦਾ ਮੈਂਬਰ ਬਣਨਾ ਚਾਹੁੰਦਾ ਹੈ ਤਾਂ ਸਾਡੇ ਨਾਲ 403-827-9293 ’ਤੇ ਜਾਂ ਫਿਰ punjabiindofest@gmail.com ਸੰਪਰਕ ਕੀਤਾ ਜਾ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close