International

ਕੈਨੇਡਾ: ਨਵੇਂ ਨਾਫਟਾ ਇਮਪਲੀਮੈਂਟੇਸ਼ਨ ਬਿੱਲ ਨੇ ਪਾਰ ਕੀਤਾ ਪਹਿਲਾ ਪੜਾਅ

ਓਟਵਾ,  ਨਵਾਂ ਨਾਫਟਾ ਇਮਪਲੀਮੈਂਟ ਬਿੱਲ ਬੱੁਧਵਾਰ ਨੂੰ ਹਾਊਸ ਆਫ ਕਾਮਨਜ਼ ਦੇ ਪਹਿਲੇ ਲੈਜਿਸਲੇਟਿਵ ਪੜਾਅ ਨੂੰ ਪਾਰ ਕਰ ਗਿਆ। ਇਸ ਪੜਾਅ ਵਿੱਚ ਕੰਜ਼ਰਵੇਟਿਵਾਂ, ਨਿਊ ਡੈਮੋਕ੍ਰੈਟਸ ਤੇ ਗ੍ਰੀਨਜ਼ ਵੱਲੋਂ ਬਿੱਲ ਦਾ ਸਮਰਥਨ ਕੀਤਾ ਗਿਆ।
ਅਹੁਦਾ ਛੱਡ ਰਹੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ, ਐਨਡੀਪੀ ਆਗੂ ਜਗਮੀਤ ਸਿੰਘ ਤੇ ਗ੍ਰੀਨ ਪਾਰਲੀਆਮੈਂਟਰੀ ਆਗੂ ਐਲਿਜ਼ਾਬੈਥ ਮੇਅ ਨੇ ਇਸ ਡੀਲ ਨੂੰ ਅੱਗੇ ਵਧਾਉਣ ਲਈ ਲਿਬਰਲਾਂ ਦੇ ਨਾਲ ਇਸ ਦੇ ਪੱਖ ਵਿੱਚ ਵੋਟ ਪਾਈ ਜਦਕਿ ਬਲਾਕ ਕਿਊਬਿਕੁਆ ਆਗੂ ਯਵੇਸ ਫਰੈਂਕੌਇਸ ਬਲੈਂਚੈਟ ਤੇ ਉਨ੍ਹਾਂ ਦੇ ਕਾਕਸ ਵੱਲੋਂ ਇਸ ਬਿੱਲ ਸੀ-4 ਦਾ ਸਮਰਥਨ ਨਹੀਂ ਕੀਤਾ ਗਿਆ।
ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇੱਕ ਹਫਤੇ ਪਹਿਲਾਂ ਇਹ ਬਿੱਲ ਪੇਸ਼ ਕੀਤਾ ਗਿਆ ਸੀ ਤੇ ਐਮਪੀਜ਼ ਨੇ ਲੱਗਭਗ ਰੋਜ਼ਾਨਾ ਇਸ ਬਿੱਲ ਉੱਤੇ ਬਹਿਸ ਕੀਤੀ ਤੇ ਹੁਣ ਇਹ ਦੂਜੇ ਪੜਾਅ ਤੱਕ ਪਹੁੰਚ ਗਿਆ ਹੈ। ਹੁਣ ਇਸ ਬਿੱਲ ਨੂੰ ਅਗਲੇਰੇ ਅਧਿਐਨ ਲਈ ਹਾਊਸ ਦੀ ਇੰਟਰਨੈਸ਼ਨਲ ਟਰੇਡ ਕਮੇਟੀ ਕੋਲ ਭੇਜਿਆ ਗਿਆ ਹੈ। ਕਮੇਟੀ ਵੀ ਪਹਿਲਾਂ ਹੀ ਇਸ ਪਾਸੇ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਸ ਤਿਪੱਖੀ ਟਰੇਡ ਡੀਲ ਦੇ ਸਬੰਧ ਵਿੱਚ ਸਟੇਕਹੋਲਡਰਜ਼ ਦਾ ਪੱਖ ਸੁਣਿਆ ਜਾ ਰਿਹਾ ਹੈ ਤੇ ਆਨਲਾਈਨ ਸਬਮਿਸ਼ਨਜ਼ ਵੀ ਸਵੀਕਾਰੇ ਜਾ ਰਹੇ ਹਨ।
ਕਮੇਟੀ ਦੀ ਚੇਅਰ ਲਿਬਰਲ ਐਮਪੀ ਜੂਡੀ ਸਗਰੋ ਨੇ ਆਖਿਆ ਕਿ ਕੈਨੇਡਾ ਵਪਾਰ ਕਰਨ ਵਾਲਾ ਦੇਸ਼ ਹੈ ਤੇ ਕਮੇਟੀ ਤੇ ਦੇਸ਼ ਵਜੋਂ ਟਰੇਡ ਸਾਡੇ ਲਈ ਖਾਸ ਦਿਲਚਸਪੀ ਵਾਲਾ ਮੁੱਦਾ ਹੈ। ਕਮੇਟੀ ਵਾਲਾ ਪੜਾਅ ਪਾਰ ਕਰ ਲੈਣ ਤੋਂ ਬਾਅਦ ਬਿੱਲ ਨੂੰ ਇੱਕ ਵਾਰੀ ਫਿਰ ਹਾਊਸ ਆਫ ਕਾਮਨਜ਼ ਵਿੱਚ ਬਹਿਸ ਲਈ ਲਿਆਂਦਾ ਜਾਵੇਗਾ ਤੇ ਮੁੜ ਇਸ ਉੱਤੇ ਵੋਟ ਪਾਈ ਜਾਵੇਗੀ ਤੇ ਫਿਰ ਇਹ ਅਗਲੇ ਪੜਾਅ ਲਈ ਸੈਨੇਟ ਨੂੰ ਭੇਜ ਦਿੱਤਾ ਜਾਵੇਗਾ। ਜਿ਼ਕਰਯੋਗ ਹੈ ਕਿ ਇਸ ਤਿਪੱਖੀ ਸਮਝੌਤੇ ਵਿੱਚ ਕੈਨੇਡਾ ਹੀ ਅਜਿਹਾ ਦੇਸ਼ ਬਚਿਆ ਹੈ ਜਿੱਥੇ ਇਸ ਡੀਲ ਦੀ ਪੁਸ਼ਟੀ ਅਜੇ ਨਹੀਂ ਹੋ ਸਕੀ ਹੈ।

Show More

Related Articles

Leave a Reply

Your email address will not be published. Required fields are marked *

Close