Canada

ਕੈਲਗਰੀ ‘ਚ ਜਾਅਲੀ ਨੌਕਰੀ ਦੇ ਇਸ਼ਤਿਹਾਰ ਦੇ ਕੇ ਧੋਖੇ ਨਾਲ ਟੈਕਸ ਰਿਫੰਡ ਸਕੀਮ ਰਾਹੀਂ 760,000 ਡਾਲਰ ਇਕੱਠੇ ਕਰਨ ਦੇ ਦੋਸ਼ ‘ਚ ਇੱਕ ਗ੍ਰਿਫ਼ਤਾਰ

ਕੈਲਗਰੀ, (ਦੇਸ ਪੰਜਾਬ ਟਾਇਮਜ਼): ਕੈਲਗਰੀ ‘ਚ ਇੱਕ ਵਿਅਕਤੀ ਉਥੇ ਜਾਅਲੀ ਨੌਕਰੀਆਂ ਦੇ ਇਸ਼ਤਿਹਾਰ ਦੇ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਕੇ 317 ਝੂਠੇ ਟੈਕਸ ਰਿਟਰਨ ਫਾਈਲਾਂ ਰਾਹੀਂ 760,000 ਡਾਲਰ ਕਲੇਮ ਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡੀਅਨ ਰੈਵੀਨਿ. ਏਜੰਸੀ ਦੇ ਅਨੁਸਾਰ 2018 ਵਿੱਚ ‘ਚੂਨ ਟੇਡ ਜ਼ੂ’ ਵਲੋਂ ਨਕਲੀ ਇਸ਼ਤਿਹਾਰ ਦੇ ਕੇ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਇਸ ਤੋਂ ਬਾਅਦ 2019 ਫਰਵਰੀ ‘ਚ ਜੂ ਵਲੋਂ 760,000 ਡਾਲਰ ਦੇ ਕਰੀਬ ਦੀ ਰਾਸ਼ੀ ਲਈ 317 ਟੈਕਸ ਰਿਟਰਨ ਦੀਆਂ ਫਾਇਲਾਂ ਦਾਇਰ ਕੀਤੀਆਂ ਗਈਆਂ। ਇਸ ਤੋਂ ਬਾਅਦ ਸੀ.ਆਰ.ਏ. ਵਲੋਂ ਕਾਰਵਾਈ ਕਰਦੇ ਹੋਏ ਜੂ ਨੂੰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close