International

ਬੋਰਿਸ ਜਾਨਸਨ ਦੀਆਂ ਮੁਸਕਿਲਾਂ ਚ ਹੋਰ ਹੋਇਆ ਵਾਧਾ, ਚਾਰ ਸਹਿਯੋਗੀਆਂ ਨੇ ਦਿੱਤਾ ਅਸਤੀਫਾ

ਲੈਸਟਰ(ਇੰਗਲੈਂਡ) ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਦਾ ਮੁਸੀਬਤਾ ਅਜੇ ਖਹਿੜਾ ਛੱਡਦੀਆਂ ਨਜਰ ਨਹੀਂ ਆ ਰਹੀਆਂ, ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀਆਂ ਮੁਸੀਬਤਾਂ ਚ ਉਦੋ ਹੋਰ ਵਾਧਾ ਹੋ ਗਿਆ ਜਦੋ ਉਨ੍ਹਾਂ ਦੇ ਚਾਰ ਸਹਿਯੋਗੀਆ ਨੇ ਆਪਣੇ ਅਹੁਦੇ ਤੋ ਅਸਤੀਫਾ ਦੇ ਦਿੱਤਾ।ਜਾਣਕਾਰੀ ਅਨੁਸਾਰ ਕੋਵਿਡ-19 ਲੌਕਡਾਊਨ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਵਿਚ ਪਾਰਟੀ ਦੇ ਆਯੋਜਨ ਲੈ ਕੇ ਵਿਵਾਦ ਵਿਚ ਫਸੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ 4 ਕਰੀਬੀ ਸਹਿਯੋਗੀਆਂ ਜਿਨ੍ਹਾਂ ਚ ਪ੍ਰਧਾਨ ਮੰਤਰੀ ਦੀ ਨੀਤੀ ਮੁਖੀ ਮੁਨੀਰਾ ਮਿਰਜ਼ਾ, ਚੀਫ਼ ਆਫ਼ ਸਟਾਫ਼ ਡੈਨ ਰੋਜ਼ਨਫੀਲਡ, ਪ੍ਰਮੁੱਖ ਨਿੱਜੀ
ਸਕੱਤਰ ਮਾਰਟਿਨ ਰੇਨੋਲਡਜ਼ ਅਤੇ ਸੰਚਾਰ ਨਿਰਦੇਸ਼ਕ ਜੈਕ ਡੋਇਲ ਸਾਮਿਲ ਹਨ, ਇਨ੍ਹਾਂ ਸਾਰਿਆਂ ਨੇ ਵੀਰਵਾਰ ਨੂੰ ਕੁਝ ਘੰਟਿਆਂ ਦੇ ਅੰਦਰ ਹੀ ਆਪਣੇ-ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਦੇਸ਼ ਵਿਚ ਕੋਵਿਡ-19 ਲੌਕਡਾਊਨ ਦੇ ਸਖ਼ਤ ਨਿਯਮਾਂ ਦੇ ਵਿਚਕਾਰ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦਫ਼ਤਰ) ਵਿਚ ਕਈ ਪਾਰਟੀਆਂ ਦਾ ਆਯੋਜਨ ਕੀਤਾ ਗਿਆ ਸੀ। ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ ਮਿਰਜ਼ਾ ਦੇ ਅਸਤੀਫ਼ੇ ਤੋਂਂ ਤੁਰੰਤ ਬਾਅਦ ਡੋਇਲ ਨੇ ਵੀ ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰ ਦਿੱਤੀ। ਇਸ ਤੋਂਂ ਬਾਅਦ ਰੋਜ਼ਨਫੀਲਡ ਅਤੇ ਰੇਨੋਲਡਸ ਨੇ ਵੀ ਅਸਤੀਫ਼ਾ ਦੇ ਦਿੱਤਾ।
ਚੋਟੀ ਦੇ ਅਧਿਕਾਰੀਆਂ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਜਾਨਸਨ (57)ਪਾਰਟੀ ਅੰਦਰ ਆਪਣੀ ਲੀਡਰਸ਼ਿਪ ਨੂੰ ਲੈ ਕੇ ਵਧਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਡੋਇਲ ਨੇ ਕਰਮਚਾਰੀਆਂ ਨੂੰ ਕਿਹਾ, ‘ਹਾਲ ਹੀ ਦੇ ਹਫ਼ਤਿਆਂ ਦਾ ਮੇਰੇ ਪਰਿਵਾਰਕ ਜੀਵਨ ’ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਊਨਿੰਗ ਸਟਰੀਟ ਦੀ ਮਹਿਲਾ ਬੁਲਾਰਾ ਨੇ ਇਕ ਬਿਆਨ ਵਿਚ ਕਿਹਾ ਕਿ ਰੋਜ਼ੇਨਫੀਲਡ ਨੇ ਵੀਰਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਜਦੋਂ ਤੱਕ ਉਨ੍ਹਾਂ ਦਾ ਉੱਤਰਾਧਿਕਾਰੀ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਅਹੁਦੇ ’ਤੇ ਬਣੇ ਰਹਿਣਗੇ। ਪ੍ਰਧਾਨ
ਮੰਤਰੀ ਨੇ ਪ੍ਰਮੁੱਖੀ ਨਿੱਜੀ ਸਕੱਤਰ ਰੇਨੋਲਡਜ਼ ਵੀ ਅਜਿਹਾ ਹੀ ਕਰਨਗੇ ਅਤੇ ਬਾਅਦ ਵਿਚ ਵਿਦੇਸ਼ ਵਿਭਾਗ ਵਿੱਚ ਇੱਕ ਭੂਮਿਕਾ ਨਿਭਾਉਣਗੇ। ਮਿਰਜ਼ਾ ਦਾ ਅਸਤੀਫ਼ਾ ਜ਼ਿਆਦਾ ਮਾਇਨੇ ਰੱਖਦਾ ਹੈ। ਉਹ ਜਾਨਸਨ ਦੇ ਲੰਬੇ ਸਮੇਂ ਦੇ ਸਹਿਯੋਗੀਆਂ ਵਿਚੋਂ ਇਕ ਸੀ ਅਤੇ ਇਕ ਪ੍ਰਮੁੱਖ ਨੇਤਾ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪਲੇਟਫਾਰਮ ਨੂੰ ਆਕਾਰ ਦੇਣ ਵਿਚ ਮਦਦ ਕੀਤੀ। ਹਾਲਾਂਕਿ, ਮਿਰਜ਼ਾ ਨੇ ਪ੍ਰਧਾਨ ਮੰਤਰੀ ਦੇ ਝੂਠੇ ਦਾਅਵਿਆਂ ’ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਵਿਚ ਜਾਨਸਨ ਨੇ ਦਾਅਵਾ ਕੀਤਾ ਸੀ ਕਿ ਲੇਬਰ ਪਾਰਟੀ ਦੇ ਨੇਤਾ ਸਰ ਕੇਰ ਸਟਾਰਮਰ ਸਰਕਾਰੀ ਵਕੀਲ ਰਹਿਣ ਦੌਰਾਨ ਸਿਲਸਿਲੇਵਾਰ ਯੌਨ ਅਪਰਾਧ ਕਰਨ ਵਾਲੇ ਜਿੰਮੀ ਸੈਵਿਲੇ ’ਤੇ ਮੁਕੱਦਮਾ ਚਲਾਉਣ ਵਿਚ ਅਸਫ਼ਲ ਰਹੇ ਸਨ। ਜਾਨਸਨ ਵੱਲੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਮਿਰਜ਼ਾ ਨੇ
ਅਸਤੀਫ਼ਾ ਦੇ ਦਿੱਤਾ। ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜਨਤਕ ਤੌਰ ’ਤੇ ਜਾਨਸਨ ਦੀਆਂ ਮੂਲ ਟਿੱਪਣੀਆਂ ਤੋਂ ਖ਼ੁਦ ਨੂੰ ਵੱਖ ਰੱਖਦੇ ਹੋਏ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ, ਮੈਂ ਅਜਿਹਾ ਨਹੀਂ ਕਿਹਾ।’ ਇਹ ਪੁੱਛੇ ਜਾਣ ’ਤੇ ਕਿ ਕੀ ਜਾਨਸਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਭਾਰਤੀ ਮੂਲ ਦੇ ਨੇਤਾ ਨੇ ਕਿਹਾ, ‘ਇਹ ਪ੍ਰਧਾਨ ਮੰਤਰੀ ਨੂੰ ਤੈਅ ਕਰਨਾ ਹੈ।’

Show More

Related Articles

Leave a Reply

Your email address will not be published. Required fields are marked *

Close