Canada

ਅਲਬਰਟਾ ਵਿਚ ਕੋਵਿਡ-19 ਦੇ 1351 ਨਵੇਂ ਮਾਮਲੇ ਸਾਹਮਣੇ ਆਏ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਜਨਤਕ ਸਿਹਤ ਪਾਬੰਦੀਆਂ ਦੀ ਇਕ ਲੜੀ ਨੂੰ ਛੋਟ ਦੇਣ ਦੇ ਇਕ ਦਿਨ ਬਾਅਦ ਅਲਬਰਟਾ ਵਿਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਅਤੇ ਸਰਗਰਮ ਮਾਮਲਿਆਂ ਵਿਚ ਬੁੱਧਵਾਰ ਨੂੰ ਤੇਜ਼ੀ ਨਾਲ ਵਾਧਾ ਹੋਇਆ।
ਸੂਬੇ ਵਿਚ 1351 ਨਵੇਂ ਮਾਮਲਿਆਂ ਦੀ ਸੂਚਨਾ ਮਿਲੀ ਹੈ ਜੋ 18 ਦਸੰਬਰ 2020 ਦੇ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਗਿਣਤੀ ਹੈ। ਸਰਗਰਮ ਮਾਮਲਿਆਂ ਵਿਚ ਬੁੱਧਵਾਰ ਨੂੰ ਤੇਜ਼ੀ ਜਾਰੀ ਰਹੀ। ਹੁਣ ਕੋਵਿਡ-19 ਦੇ ਸਖਤ ਦੇਖਭਾਲ ਵਾਲਿਆਂ ਦੀ ਗਿਣਤੀ 79 ਹੈ ਜੋ 6 ਫਰਵਰੀ ਤੋਂ ਬਾਅਦ ਸਭ ਤੋਂ ਵੱਧ ਹੈ। ਅਲਬਰਟਾ ਸਿਹਤ ਵਿਭਾਗ ਦਾ ਕਹਿਣਾ ਹੈ ਕਿਕੋਵਿਡ ਵੈਕਸੀਨ ਦੀ 755000 ਤੋਂ ਵੱਧ ਖੁਰਾਕਾ ਮੰਗਲਵਾਰ ਤੱਕ ਲਗਾਈਆਂ ਗਈਆਾਂ। ਇਹ ਗਿਣਤੀ ਅਲਬਰਟਾ ਦੀ ਆਬਾਦੀ ਦਾ ਲਗਭਗ 14 ਫੀਸਦੀ ਹੈ ਅਤੇ ਇਸ ਵਿਚ 133000 ਤੋਂ ਵੱਧ ਦੂਜੀ ਖੁਰਾਕ ਵਿਚ ਸ਼ਾਮਲ ਹਨ।

Show More

Related Articles

Leave a Reply

Your email address will not be published. Required fields are marked *

Close