International

ਵਰਕ ਫਰਾਮ ਹੋਮ ਕਰਨ ਵਾਲੇ ਕਰਮਚਾਰੀਆਂ ਦੀ ਜਾਸੂਸੀ ਕਰ ਰਹੀਆਂ ਹਨ ਕੰਪਨੀਆਂ

ਕਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਵਰਕ ਫਰਾਮ ਹੋਮ (ਘਰ ਤੋਂ ਕੰਮ ਕਰਨਾ) ਕਰਨੇ ਵਾਲੇ ਕਰਮਚਾਰੀਆਂ ਦੀ ਜਾਸੂਸੀ ਲਈ ਕੰਪਨੀਆਂ ਵੱਲੋਂ ਨਿੱਜੀ ਜਾਂਚਕਰਤਾ ਨੂੰ ਰੱਖਿਆ ਜਾ ਰਿਹਾ ਹੈ। ਇਨ੍ਹਾਂ ਦਾ ਕੰਮ ਇਹ ਪਤਾ ਕਰਨਾ ਹੈ ਕਿ ਕਰੋਨਾ ਦਾ ਬਹਾਨਾ ਬਣਾ ਕੇ ਕਰਮਚਾਰੀ ਘਰ ‘ਚ ਆਰਾਮ ਤਾਂ ਨਹੀਂ ਕਰ ਰਿਹਾ ਹੈ। ਬ੍ਰਿਟੇਨ ਦੇ ਅਖ਼ਬਾਰ ਡੇਲੀ ਮੇਲ ਨੇ ਇਸ ਦਾ ਖੁਲਾਸਾ ਕੀਤਾ।
ਮਹਾਂਮਾਰੀ ਦੇ ਚਲਦੇ ਦੁਨੀਆਂ ਭਰ ‘ਚ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਲਈ ਵਰਕ ਫਰਾਮ ਹੋਮ ਦੀ ਸੁਵਿਧਾ ਦਿੱਤੀ ਹੋਈ ਹੈ। ਉਥੇ ਹੀ, ਕੁੱਝ ਕੰਪਨੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਕਰਮਚਾਰੀਆਂ ਨੂੰ ਦਫ਼ਤਰਾਂ ‘ਚ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਪਰ, ਕੁੱਝ ਲੋਕ ਕੋਵਿਡ-19 ਦੇ ਚਲਦੇ ਅਜੇ ਵੀ ਦਫ਼ਤਰ ਨਹੀਂ ਜਾ ਰਹੇ ਹਨ।
ਬ੍ਰਿਟੇਨ ‘ਚ ਅਕਾਊਟੈਂਸੀ ਅਤੇ ਕਾਨੂੰਨੀ ਕੰਪਨੀਆਂ ਨਿੱਜੀ ਜਾਂਚਕਰਤਾ ਦਾ ਪ੍ਰਯੋਗ ਕਰਨ ਵਾਲਿਆਂ ‘ਚ ਸ਼ਾਮਿਲ ਹਨ। ਇਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਪਿੱਛੇ ਇਨ੍ਹਾਂ ਕਰਮਚਾਰੀਆਂ ਨੂੰ ਲਗਾ ਰੱਖਿਆ ਹੈ। ਇਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕਰਮਚਾਰੀ ਕੋਵਿਡ-19 ਦਾ ਬਹਾਨਾ ਬਣਾ ਕੇ ਘਰ ‘ਚ ਆਰਾਮ ਤਾਂ ਨਹੀਂ ਕਰ ਰਹੇ।

Show More

Related Articles

Leave a Reply

Your email address will not be published. Required fields are marked *

Close