International

“ਇਟਲੀ ਸਰਕਾਰ ਨੇ ਕੋਵਿਂਡ-19 ਵਿਰੁੱਧ ਬਣਾਏ ਹੋਏ ਨਿਯਮਾਂ ਵਿੱਚ ਦਿੱਤੀ ਢਿੱਲ”

*11 ਫਰਵਰੀ ਤੋਂ 31 ਮਾਰਚ 2022 ਤੱਕ ਸਿਰਫ਼ ਖੁੱਲ੍ਹੀਆ ਥਾਵਾਂ ਤੇ ਮਾਸਕ ਨਾ ਪਹਿਨਣ ਦੀ ਦਿੱਤੀ ਇਜਾਜ਼ਤ*

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ)”‘ਦੁਨੀਆ ਭਰ ਜਦੋਂ ਦਾ ਕੋਰੋਨਾ ਮਹਾਂਮਾਰੀ ਦਾ ਦੌਰ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਲੈਕੇ ਪੂਰੀਆਂ ਦੁਨੀਆਂ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ,ਹਰ ਦੇਸ਼ ਦੀਆਂ ਸਰਕਾਰਾਂ ਵਲੋਂ ਆਪੋ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਬਚਾਉਣ ਲਈ ਹਰ ਇੱਕ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ,ਪਰ ਇਸ ਦੇ ਬਾਵਜੂਦ ਵੀ ਆਏ ਦਿਨ ਕੋਰੋਨਾ ਵਾਇਰਸ ਦੇ ਵੱਖ-ਵੱਖ ਰੂਪਾਂ ਵਿੱਚ ਲੋਕ ਪ੍ਰਭਾਵਿਤ ਹੋ ਰਹੇ ਹਨ, ਦੂਜੇ ਪਾਸੇ ਇਟਲੀ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਤੋਂ ਦੇਸ਼ ਵਾਸੀਆਂ ਨੂੰ ਬਚਾਉਣ ਲਈ ਵੱਖ-ਵੱਖ ਰੂਪ ਵਿੱਚ ਨਿਯਮਾਂ ਬਣਾਏ ਗਏ ਹੋਏ ਹਨ,ਜਿਸ ਵਿੱਚ ਨਾਗਰਿਕਾਂ ਨੂੰ ਮਾਸਕ ਪਹਿਨਣਾ ਅਤਿ ਜਰੂਰੀ ਕੀਤਾ ਹੋਇਆ ਹੈ,ਤਾਂ ਜੋ ਇਸ ਮਹਾਂਮਾਰੀ ਦੀ ਲਾਗ ਤੋਂ ਬਚਿਆ ਜਾ ਸਕੇ,ਪਰ ਹੁਣ ਇਟਲੀ ਸਰਕਾਰ ਕੋਵਿਡ ਨਾਲ ਨਜਿੱਠਣ ਲਈ ਬਣਾਏ ਹੋਏ ਨਿਯਮਾਂ ਵਿੱਚ ਢਿੱਲ ਦੇਣ ਜਾਂ ਰਹੀ ਹੈ,ਬੀਤੇ ਦਿਨ ਇਟਲੀ ਦੇ ਸਿਹਤ ਮੰਤਰੀ ਰੋਬੈਂਰਤੋ ਸੰਪਰੈਂਜਾ ਵਲੋਂ ਨਵੇਂ ਆਰਡੀਨੈਂਸ ਤੇ ਦਸਖ਼ਤ ਕਰਦਿਆਂ ਹੋਇਆਂ ਦੇਸ਼ ਵਾਸੀਆਂ ਨੂੰ 11 ਫਰਵਰੀ ਤੋਂ ਲੈਕੇ 31 ਮਾਰਚ 2022 ਨਵੇਂ ਆਦੇਸ਼ ਤੱਕ ਖੁੱਲ੍ਹੀਆ ਥਾਵਾਂ ਤੇ (ਭਾਵ ਬਾਹਰ) ਮਾਸਕ ਨਾ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਦੱਸਣਯੋਗ ਹੈ ਕਿ ਸਰਕਾਰ ਵਲੋਂ ਸਿਰਫ ਹੀ ਸਿਰਫ ਖੁੱਲੇ ਆਸਮਾਨ ਵਿੱਚ ਹੀ ਮਾਸਕ ਨਾ ਪਹਿਨਣ ਦੀ ਇਜਾਜ਼ਤ ਦਿੱਤੀ ਹੈ ਪਰ ਜਨਤਕ ਥਾਵਾਂ , ਭੀੜ ਭੜੱਕੇ ਵਾਲੀਆਂ ਥਾਵਾਂ ਅਤੇ ਇਨ੍ਹਾਂ ਤੋਂ ਇਲਾਵਾ ਬਾਕੀ ਨਿਯਮਾਂ ਵਿੱਚ ਜ਼ੋ ਇਸ ਤੋਂ ਪਹਿਲਾਂ ਬਣਾਏ ਗਏ ਸਨ,ਉਹ ਨਿਯਮ ਅਗਲੇ ਅੰਦੇਸ਼ ਤੱਕ ਉਸੇ ਤਰ੍ਹਾਂ ਹੀ ਲਾਗੂ ਰਹਿਣਗੇ

Show More

Related Articles

Leave a Reply

Your email address will not be published. Required fields are marked *

Close