International

ਬ੍ਰਿਟੇਨ ‘ਚ ਕੋਰੋਨਾ ਦੇ ਮਾਮਲੇ ਵਧੇ, ਲੰਡਨ ‘ਚ ਸਕੂਲ ਬੰਦ

 

ਇੰਗਲੈਂਡ ‘ਚ ਕੋਵਿਡ -19 ਦੇ ਮਰੀਜ਼ਾਂ ਦੀ ਦਰ ਲਗਾਤਾਰ ਵੱਧ ਰਹੀ ਹੈ ਜਿਸ ਤੋਂ ਬਾਅਦ ਬ੍ਰਿਟੇਨ ਦੀ ਸਰਕਾਰ ਨੇ ਲੰਡਨ ਦੇ ਸਾਰੇ ਪ੍ਰਾਇਮਰੀ ਸਕੂਲ ਬੰਦ ਕਰਨ ਅਤੇ ਸੋਮਵਾਰ ਨੂੰ ਨਵਾਂ ਸੈਸ਼ਨ ਸ਼ੁਰੂ ਨਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਫੈਸਲੇ ਨਾਲ ਇੰਗਲੈਂਡ ਵਿਚ ਹੋਏ ਵਿਰੋਧ ਅਤੇ ਸਾਰੇ ਸਕੂਲਾਂ ਦੀਆਂ ਅਧਿਆਪਕ ਯੂਨੀਅਨਾਂ ਦੀਆਂ ਵੱਧ ਰਹੀਆਂ ਮੰਗਾਂ ਨੂੰ ਠੱਲ੍ਹ ਪਈ ਹੈ। ਨੈਸ਼ਨਲ ਹੈਲਥ ਸਰਵਿਸ ‘ਤੇ ਦਬਾਅ ਵਧ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਕੋਵਿਡ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਦਾਖਲ ਕੀਤਾ ਜਾ ਰਿਹਾ ਹੈ। ਬ੍ਰਿਟੇਨ ਦੇ ਸਿੱਖਿਆ ਸਕੱਤਰ ਗੇਵਿਨ ਵਿਲੀਅਮਸਨ ਨੇ ਕਿਹਾ, ”ਕੋਵਿਡ-19 ਦੀ ਦਰ ਦੇਸ਼ ਭਰ ਵਿੱਚ ਵੱਧ ਰਹੀ ਹੈ, ਅਤੇ ਖ਼ਾਸਕਰ ਲੰਡਨ ਵਿੱਚ, ਸਾਨੂੰ ਆਪਣੇ ਦੇਸ਼ ਅਤੇ ਐਨਐਚਐਸ ਦੀ ਰੱਖਿਆ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੈ। ਅਸੀਂ ਜਲਦੀ ਤੋਂ ਜਲਦੀ ਸਮੀਖਿਆ ਕਰਾਂਗੇ, ਅਤੇ ਕਲਾਸਾਂ ਦੁਬਾਰਾ ਖੋਲ੍ਹਾਂਗੇ।

Show More

Related Articles

Leave a Reply

Your email address will not be published. Required fields are marked *

Close