Canada

ਟਰੂਡੋ ਦੀ ਅਗਵਾਈ ਵਿੱਚ ਲਿਬਰਲਾਂ ਦੇ ਜਿੱਤ ਹਾਸਲ ਕਰਨ ਦਾ ਫਰੀਲੈਂਡ ਨੂੰ ਪੂਰਾ ਭਰੋਸਾ

ਓਟਵਾ : ਪਹਿਲੀ ਵਾਰੀ ਚੁਣੇ ਜਾਣ ਤੋਂ ਇੱਕ ਦਹਾਕੇ ਬਾਅਦ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਵਿੱਚ ਖੜੇ੍ਹ ਹੋਣ ਦਾ ਉਨ੍ਹਾਂ ਦਾ ਪੱਕਾ ਇਰਾਦਾ ਹੈ। ਪਰ ਉਨ੍ਹਾਂ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਕਿ ਕਿਤੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਉੱਤੇ ਤਾਂ ਨਜ਼ਰ ਨਹੀਂ ਰੱਖੀ ਬੈਠੀ?
ਇੱਕ ਇੰਟਰਵਿਊ ਵਿੱਚ ਫਰੀਲੈਂਡ ਨੂੰ ਇਸ ਸਮੇਂ ਲਿਬਰਲਾਂ ਦੀ ਸਥਿਤੀ ਬਾਰੇ ਪੁੱਛਿਆ ਗਿਆ ਤੇ ਇਹ ਵੀ ਪਤਾ ਲਾਉਣ ਦੀ ਕੋਸਿ਼ਸ਼ ਕੀਤੀ ਗਈ ਕਿ ਇਸ ਸਮੇਂ ਕੁੱਝ ਵੋਟਰਜ਼ ਜਿਹੜਾ ਇਹ ਸੋਚ ਰਹੇ ਹਨ ਕਿ ਟਰੂਡੋ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਇਸ ਬਾਰੇ ਉਹ ਕੀ ਸੋਚਦੀ ਹੈ?ਫਰੀਲੈਂਡ ਨੂੰ ਇਸ ਬਾਰੇ ਟੋਹਣ ਦੀ ਕੋਸਿ਼ਸ਼ ਵੀ ਕੀਤੀ ਗਈ ਕਿ ਜੇ ਪ੍ਰਧਾਨ ਮੰਤਰੀ ਬਣਨ ਦਾ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਕਿ ਉਹ ਟਰੂਡੋ ਦੀ ਥਾਂ ਲੈਣਾ ਚਾਹੇਗੀ?
ਸਵਾਲਾਂ ਦੇ ਜਵਾਬ ਦਿੰਦਿਆਂ ਫਰੀਲੈਂਡ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਉਸ ਦਾ ਸਾਰਾ ਧਿਆਨ ਕੈਨੇਡੀਅਨਜ਼ ਦੀ ਮਦਦ ਕਰਨ ਉੱਤੇ ਲੱਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਸਾਡੀ ਮਦਦ ਦੀ ਲੋੜ ਹੈ। ਕੈਨੇਡੀਅਨਜ਼ ਇਹ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਵੱਲ ਧਿਆਨ ਦੇਈਏ, ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣ। ਫਰੀਲੈਂਡ ਨੇ ਆਖਿਆ ਕਿ ਉਹ ਆਪਣੇ ਪ੍ਰਧਾਨ ਮੰਤਰੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਹ ਸਾਡੀ ਟੀਮ ਨੂੰ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਨ ਤੇ ਨਾਲ ਲੈ ਕੇ ਤੁਰ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close